Loading the player...

OUR SHOWS

Plus TV HD presents you the whole new era of most in-demand TV Shows and Latest News from all around the world.

POPULAR VIDEOS

PLUS NEWS

Watch the latest news around the world in English & Punjabi.

PUNJAB PLUS

Watch Social, Political, Cultural and Artistic current affairs related to Punjab & India.

BREAKING NEWS

When You Really Want To Know, It Matters Where You Get Your News.

ਲੋਕਾਂ ਨੂੰ ਨਸ਼ਿਆ ਖਿਲਾਫ ਜਾਗਰੂਕ ਕਰਨ ਵਾਲਾ ਪੁਲਿਸ ਅਫਸਰ ਆਪ ਨਸ਼ਾ ਕਰਕੇ ਡਰਾਇਵ ਕਰਦਾ ਗ੍ਰਿਫਤਾਰ

ਟਰਾਂਟੋ ,ੳਨਟਾਰੀਉ: ਟਰਾਂਟੋ ਦੇ ਪੁਲਿਸ ਇੰਸਪੈਕਟਰ ਕ੍ਰਿਸ ਬਾਡੀ (Chris Boddy,52) ਨੂੰ ਨਸ਼ਾ ਕਰਕੇ (Impaired Driving) ਗੱਡੀ ਚਲਾਉਣ ਦੇ ਦੋਸ਼ਾ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਜਿਸਦੀ ਯੌਰਕ ਰੀਜਨਲ ਪੁਲਿਸ ਵੱਲੋ ਪੁਸ਼ਟੀ ਕੀਤੀ ਗਈ ਹੈ । ਕ੍ਰਿਸ ਬਾਡੀ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਸਨ ,ਟਵਿੱਟਰ ਉਤੇ ਉਨਾਂ ਦੇ 40000 ਤੋਂ ਵੱਧ ਫਾਲੋਆਰ ਹਨ । ਕ੍ਰਿਸ ਬਾਡੀ ਹਮੇਸ਼ਾ ਲੋਕਾ ਨੂੰ ਨਸ਼ਾ ਕਰਕੇ ਡਰਾਇਵ ਨਾ ਕਰਨ ਦੀਆਂ ਸਲਾਹਾ ਦੇਣ ਕਾਰਨ ਚਰਚਾ ਵਿੱਚ ਰਹਿੰਦੇ ਸਨ।

ਕੁਲਤਰਨ ਸਿੰਘ ਪਧਿਆਣਾ
...

ਕੈਬਨਿਟ 'ਚੋਂ 5 ਮੰਤਰੀਆਂ ਦੀ ਛੁੱਟੀ
ਸੁੰਦਰ ਸ਼ਾਮ ਅਰੋੜਾ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ,ਰਾਣਾ ਸੋਢੀ,ਗੁਰਪ੍ਰੀਤ ਕਾਂਗੜ ਦੀ ਕੈਬਨਿਟ 'ਚੋਂ ਛੁੱਟੀ
...

ਕੈਬਨਿਟ 'ਚ 7 ਨਵੇਂ ਚਿਹਰਿਆਂ ਦੀ ਐਂਟਰੀ,
ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ,ਕੁਲਜੀਤ ਨਾਗਰਾ, ਗੁਰਕੀਰਤ ਕੋਟਲੀ,ਪਰਗਟ ਸਿੰਘ ,ਰਾਣਾ ਗੁਰਜੀਤ ਸਿੰਘ ,ਅਮਰਿੰਦਰ ਸਿੰਘ ਰਾਜ ਵੜਿੰਗ ਬਣਨਗੇ ਮੰਤਰੀ
...

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਹੋਈ ਛੁੱਟੀ ਇਕਬਾਲ ਸਹੋਤਾ ਬਣੇ ਨਵੇਂ ਡੀਜੀਪੀ ...

ਮੁੱਖ ਮੰਤਰੀ ਚੰਨੀ ਨੇ ਨੇੜਲੇ ਵਿਧਾਇਕ ਕੀਤੇ ਖੁਸ਼
4 ਕਰੋੜ ਦੀਆਂ ਨਵੀਆਂ ਇਨੋਵਾ ਗੱਡੀਆਂ ਖਰੀਦਣ ਦੇ ਹੁਕਮ
...

ਨਹੀਉਂ ਲੱਭਣੀ ਮੌਜ ਪੰਜਾਬ ਵਰਗੀ !

#theplustv
...

ਸਿਰਫ ਪੰਜਾਹ ਕੁ ਗ੍ਰਾਮ ਮਰਜੂਆਨਾ ਫੜ੍ਹਿਆ ਗਿਆ ਸੀ ਰੀਆ ਚੱਕਰਵਰਤੀ ਤੋਂ ਕਿ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿੱਚ ਗੋਦੀ ਮੀਡੀਆ ਨੇ ਉਸਦੇ ਪੂਰੇ ਪਰਿਵਾਰ ਨੂੰ ਰੱਜ ਕੇ ਜ਼ਲੀਲ ਕੀਤਾ ਸੀ। ਹੁਣ ਅਡਾਨੀ ਦੇ ਗੁਜਰਾਤ ਸਥਿਤ ਮੁੰਦਰਾ ਪੋਰਟ ਤੋਂ 21,000 ਕਰੋੜ ਦੀ ਹੈਰੋਇਨ ਫੜੀ ਗਈ ਹੈ ਪਰ ਕਿਸੇ ਟੀਵੀ ਤੇ ਖ਼ਬਰ ਤੱਕ ਨਹੀਂ। ਕਿਉਂ ? ...

ਬਾਬੇ ਕਿਥੋਂ ਪਿਛੇ ਰਹਿ ਸਕਦੇ ??

ਤਸਵੀਰ: ਵਿਕਟੋਰੀਆ, ਆਸਟ੍ਰੇਲੀਆ

#Plusachievers
...

ਬਰੈਂਪਟਨ ਵਿਖੇ ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਦੀ ਮੌਤ, ਇੱਕ ਜ਼ਖ਼ਮੀ

ਬਰੈਂਪਟਨ, ਉਨਟਾਰੀਓ: ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਏਅਰਪੋਰਟ ਰੋਡ/ਕੰਟਰੀਸਾਇਡ ( Airport Rd/Countryside) ਵਿਖੇ ਅੱਜ ਸ਼ਾਮ ਪੋਣੇ ਪੰਜ ਵਜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਹਲਾਕ ਹੋ ਗਿਆ ਹੈ ਅਤੇ ਇੱਕ ਔਰਤ ਜ਼ਖ਼ਮੀ ਹੋਈ ਹੈ। ਖ਼ਬਰਾਂ ਮੁਤਾਬਕ ਮਰਨ ਵਾਲਾ ਵਿਅਕਤੀ ਪਵਿੱਤਰ ਬਾਸੀ ਦਾ ਸ਼ਕੀ ਕਾਤਲ ਹੋ ਸਕਦਾ ਹੈ ਅਤੇ ਜ਼ਖ਼ਮੀ ਔਰਤ ਉਸਦੀ ਮਾਂ ਹੈ ਪਰ ਮਿਰਤਕ ਦੀ ਸ਼ਨਾਖਤ ਦੀ ਫਿਲਹਾਲ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਹਮਲਾਵਰ ਜਿੰਨਾ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਹਨ। ਹਾਦਸੇ ਤੋਂ ਕੁੱਝ ਦੂਰ(Grenoble Boulevard and Williams Parkway) ਇੱਕ ਅੱਗ ਲੱਗੀ ਕਾਰ ਵੀ ਬਰਾਮਦ ਹੋਈ ਹੈ । ਇਹ ਕਾਰ ਦਾ ਗੋਲੀਬਾਰੀ ਨਾਲ ਕੋਈ ਸਬੰਧ ਹੈ ਜਾਂ ਨਹੀਂ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ।

ਕੁਲਤਰਨ ਸਿੰਘ ਪਧਿਆਣਾ
...

15 ਪੰਜਾਬੀ ਮੂਲ ਦੇ ਉਮੀਦਵਾਰ ਕੈਨੇਡੀਅਨ ਫੈਡਰਲ ਚੌਣਾ ਜਿੱਤੇ , ਵੱਧ ਗਿਣਤੀ ਚ ਜਿੱਤੇ ਹਨ ਲਿਬਰਲ

ਔਟਵਾ ,ਕੈਨੇਡਾ : ਕੈਨੇਡਾ ਦੀਆਂ 44 ਵੀ ਫੈਡਰਲ ਚੌਣਾ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਹੇਠ ਘੱਟ ਗਿਣਤੀ ਸਰਕਾਰ ਬਣੇਗੀ ,ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ । ਹੁਣ ਤੱਕ ਦੇ ਅੰਕੜਿਆ ਮੁਤਾਬਕ ਲਿਬਰਲ ਪਾਰਟੀ 158 ਸੀਟਾਂ ਲਿਜਾ ਰਹੀ ਹੈ ਪਰ 170 ਦੇ ਬਹੁਮਤ ਦੇ ਅੰਕੜੇ ਤੋਂ ਹਾਲੇ ਵੀ ਪਿਛੇ ਹੈ । ਪੰਜਾਬੀ ਮੂਲ ਦੇ ਉਮੀਦਵਾਰਾ ਦੀ ਗੱਲ ਕਰੀਏ ਤਾਂ 47 ਉਮੀਦਵਾਰਾ ਨੇ ਵੱਖ-ਵੱਖ ਪਾਰਟੀਆ ਵੱਲੋ ਚੌਣ ਲੜੀ ਸੀ ਤੇ 15 ਉਮੀਦਵਾਰਾ ਨੇ ਜਿੱਤ ਦਰਜ ਕੀਤੀ ਹੈ ।

ਲਿਬਰਲ ਪਾਰਟੀ ਨੇ ਸਾਰਿਆ ਤੋਂ ਵੱਧ 17 ਪੰਜਾਬੀ ਮੂਲ ਦੇ ਉਮੀਦਵਾਰਾ ਨੂੰ ਟਿਕਟਾ ਦਿੱਤੀਆ ਸਨ ਤੇ ਉਨਾ ਚੋਂ 12 ਨੇ ਜਿੱਤ ਦਰਜ ਕੀਤੀ ਹੈ । ਕੰਜਰਵੇਟਿਵ ਵੱਲੋ 13 ਚੌਣ ਲੜੇ ਸਨ ਅਤੇ 2 ਜਿੱਤੇ ਹਨ। ਐਨਡੀਪੀ ਵੱਲੋ 10 ਲੜੇ ਸਨ ਅਤੇ ਇੱਕ ਜਿਤਿਆ ਹੈ। ਪਿਛਲੀ ਬਾਰ ਪੰਜਾਬੀ ਮੂਲ ਦੇ ਉਮੀਦਵਾਰਾ ਦੀ ਗਿਣਤੀ 19 ਸੀ । ਜਿੱਤਣ ਵਾਲੇ ਉਮੀਦਵਾਰਾ ਵਿੱਚ ਹਰਜੀਤ ਸਿੰਘ ਸੱਜਣ, ਜਗਮੀਤ ਸਿੰਘ, ਬਰਦੀਸ਼ ਚੱਗਰ, ਜਸਰਾਜ ਹੱਲਣ,ਟਿਮ ਉੱਪਲ, ਸੁਖ ਧਾਲੀਵਾਲ,ਰੂਬੀ ਸਹੋਤਾ ,ਸੋਨੀਆ ਸਿੱਧੂ, ਮਨਿੰਦਰ ਸਿੱਧੂ, ਕਮਲ ਖਹਿਰਾ,ਅੰਜੂ ਢਿੱਲੋ, ਰਣਦੀਪ ਸਰਾਏ, ਪਰਮ ਬੈਂਸ, ਇਕਵਿੰਦਰ ਗਹੀਰ ਅਤੇ ਜੌਰਜ ਚਾਹਲ ਦੇ ਨਾਮ ਸ਼ਾਮਿਲ ਹਨ।

ਇਸਤੋ ਇਲਾਵਾ ਮਾਰਖਮ-ਯੁਨੀਅਨਵਿਲ ਤੋ ਲਗਾਤਾਰ ਜਿੱਤ ਰਹੇ ਕੰਜਰਵੇਟਿਵ ਉਮੀਦਵਾਰ ਬੌਬ ਸਰੋਆ ਚੌਣ ਹਾਰ ਗਏ ਹਨ। ਕਿਚਨਰ ਤੋ ਲਿਬਰਲ ਉਮੀਦਵਾਰ ਰਾਜ ਸੈਣੀ ਨੇ ਆਪਣੇ ਉਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੌਸ਼ਾ ਕਰਕੇ ਆਪਣਾ ਚੌਣ ਪ੍ਰਚਾਰ ਰੋਕ ਦਿੱਤਾ ਸੀ ਅਤੇ ਬਰੈਂਪਟਨ ਸੈੰਟਰ ਤੋ ਰਮੇਸ਼ ਸੰਘਾ ਨੂੰ ਲਿਬਰਲ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਸ਼ਫਕਤ ਅਲੀ ਨੂੰ ਟਿਕਟ ਦਿੱਤੀ ਸੀ।

ਕੁਲਤਰਨ ਸਿੰਘ ਪਧਿਆਣਾ

#theplustv
...

ਮਿੱਤਰ ਪਿਆਰਿਓ, ਜੇ ਮੁੱਖ ਮੰਤਰੀ ਵਾਲ਼ੇ ਕਾਰਜ ਵੱਲੋਂ ਵਿਹਲੇ ਹੋ ਗਏ ਤਾਂ ਐਧਰ ਧਿਆਨ ਦਿਓ!

ਐਂਜਲਾ ਮਾਰਕਲ 18 ਸਾਲ 8 ਕਰੋੜ ਜਰਮਨ ਲੋਕਾਂ ਤੇ ਰਾਜ ਕਰਕੇ ਰਿਟਾਇਰ ਹੋਈ ਹੈ। ਲੋਕਾਂ ਨੇ 6 ਮਿਨਟ ਲਈ ਤਾੜੀਆਂ ਮਾਰਕੇ ਉਸਨੂੰ ਵਿਦਾਇਗੀ ਦਿੱਤੀ ਹੈ। ਉਸਨੇ ਕਦੀ ਵੀ ਬਹੁਰੂਪੀਆ ਬਣਕੇ ਫੋਟੋਆਂ ਨਹੀਂ ਖਿਚਵਾਈਆਂ।ਇੱਕ ਵੀ ਹੋਸ਼ੀ, ਫੁਕਰੀ ਹਰਕਤ ਨਹੀਂ ਕੀਤੀ। ਉਸਤੇ ਵਾਲ ਜਿੰਨਾ ਵੀ ਕੋਈ ਦੋਸ਼ ਨਹੀਂ ਲੱਗਿਆ। ਉਸਨੇ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਸਰਕਾਰੀ ਅਹੁਦੇ ਤੇ ਨਹੀਂ ਲਾਇਆ। ਉਹਨੇ ਕੋਈ ਦੌਲਤ ਇਕੱਠੀ ਨਹੀਂ ਕੀਤੀ! ਸਾਦੀ ਜ਼ਿੰਦਗੀ ਜੀਵੀ।ਕਦੀ ਕੋਈ ਗੱਪ ਜਾਂ ਪਾਡੀ ਨਹੀਂ ਮਾਰੀ। ਕਿਸੇ ਵਿਰੋਧੀ ਨੂੰ ਮਾੜਾ ਨਹੀਂ ਬੋਲਿਆ।ਜਰਮਨੀ ਨੂੰ ਹੋਰ ਵੀ ਖੁਸ਼ਹਾਲ ਬਣਾਇਆ। ਕੱਲ੍ਹ ਜਰਮਨਾਂ ਨੇ ਬਾਲਕੋਨੀਆਂ ਚ ਖੜ੍ਹਕੇ ਉਸ ਲਈ ਵਿਦਾਇਗੀ ਤਾੜੀਆਂ ਮਾਰੀਆਂ।
...

Plus TV HD is bringing the world together as one. We are passionate about working with your business and create a partnership that will help you connect with our worldwide audience through our advertising and sponsorship.

Contact Our Sales Team Today :
sales@theplustv.com

NOW STREAMING​

We are available and streaming on all your favourite Online (OTT) platforms.

Contact Us

For Any Enquiries or Feedback

(604) 724-0320

Call Us

DOWNLOAD OUR APP

We are everywhere – Download our App today!